ਯਾਦਗਾਰ - ਇੱਕ ਅੰਤ (ਉਹਦੀ ਚੁੱਪ ਬੋਲਦੀ ਸੀ)

ਖਬਰੇ ਕਿਹੜਾ ਪਲ ਕਦੋਂ ਕੋਈ ਯਾਦ ਬਣ ਜਾਵੇ,ਨਿੱਕੀ ਨਿੱਕੀ ਗੱਲ ਤੇ, ਰੁੱਸ ਕੇ ਤੁਰ ਨਈ ਜਾਈਦਾ,ਰੱਖ ਸਬਰ, ਤੇ ਰੱਖ ਭਰੋਸਾ ਮੇਹਨਤ ਤੇ,ਔਕੜਾਂ ਕੋਲੋਂ ਡਰ ਕੇ, ਰਾਹਾਂ ਚੋਂ ਮੁੜ ਨਈ ਜਾਈਦਾ,ਸੋਚ ਕਦੇ......?ਮੈਂ ਕਿਉਂ ਤੇਰੀ ਹਰ ਯਾਦ ਨੂੰ, ਬਣਾ ਕੇ ਯਾਦਗਾਰ ਰੱਖਿਆ ??ਐਵੇਂ ਤਾਂ ਹਰ ਥਾਂ ਤੇ, ਝੱਲਿਆ ਜੁੜ ਨਈ ਜਾਈਦਾ, ਨਿੱਕੀ ਨਿੱਕੀ ਗੱਲ ਤੇ, ਰੁੱਸ ਕੇ ਤੁਰ ਨਈ ਜਾਈਦਾ।।

Read more »

ਉਡੀਕ ਜਾਰੀ ਹੈ ( ਉਹਦੀ ਚੁੱਪ ਬੋਲਦੀ ਸੀ ) ਚੈਪਟਰ -7

ਅਨੰਤ ਦੇ ਜਿਆਦਾਤਰ ਮੈਸਜ ਮੈਨੂੰ ਕੋਸਣ ਦੇ ਈ ਸੀ ਤੇ ਕਾਰਨ ਸੀ ਫ਼ੋਨ ਨਾਂ ਚੱਕਣਾ ਤੇ ਮੈਸਜ ਦਾ ਰਿਪਲਾਏ ਨਾ ਕਰਨਾ । ਉਸਦੇ ਬਾਕੀ ਮੈਸੇਜਿਸ ਵਿਚ ਦੱਸਣ ਮੁਤਾਬਿਕ ਹੁਣ ਅਨੰਤ ਅਤੇ ਉਸ ਦੇ ਪਤੀ ਸਤਨਾਮ ਵਿਚ ਕੋਈ ਆਪਸੀ ਵੈਰ ਵਾਲੀ ਗੱਲ ਨਹੀਂ ਸੀ, ਕਹਿੰਦੀ ਅਸੀ ਦੋ ਤਿੰਨ ਵਾਰ ਮਿਲ ਕੇ ਇਕ ਦੂਜੇ ਨਾਲ ਇਸ ਗੱਲ ਤੇ ਵਿਚਾਰ ਕੀਤੀ ਤੇ ਸਾਨੂੰ ਸਮਝ ਲੱਗੀ ਕਿ ਅਸੀ ਦੋਵੇ ਬੱਸ ਆਪਣੇ-ਆਪਣੇ ਚੰਗੇ ਭਵਿੱਖ ਕਰਕੇ ਚਿੰਤਤ ਹੋਣ ਕਾਰਨ ਲੜਾਈ ਕਰਦੇ ਰਹੇ ਪਰ ਇਕ ਦੂਜੇ ਨੂੰ ਜਿਆਦਾ ਜਾਣਦੇ ਨਾਂ ਹੋਣ ਕਰਕੇ ਸਮਝਾ ਨਾਂ ਸਕੇ ।

Read more »

ਮਿਸਡ ਮੀਟਿੰਗ ( ਉਹਦੀ ਚੁੱਪ ਬੋਲਦੀ ਸੀ ) ਚੈਪਟਰ -6

ਮੈਂ ਸੋਚ ਰਿਹਾ ਸੀ ਕਲ ਮਿਲਕੇ ਕੁੱਝ ਪੁਰਾਣੀਆ ਗੱਲਾਂ ਕਰਾਂਗੇ, ਓਹੀ ਸਵਾਲ - ਉਹਦਾ ਮੈਨੂੰ ਸ਼ਿਵ ਕਹਿ ਕੇ ਛੇੜਨਾਂ, ਕੀ ਲਿਖਾਂ ਮੈਂ ਓਸ ਲਈ ਚੱਲ ਕੱਲ ਨੂੰ ਗ਼ੌਰ ਰਖੂੰਗਾ ਕੀ ਲਿਖ ਸਕਦਾਂ । ਅਜੇ ਉਹਨੂੰ ਦੱਸਣਾ ਵੀ ਆ ਕਿ ਮੇਰੇ ਲਈ ਦੋਸਤ ਦੀ ਅਹਿਮੀਅਤ ਕੀ ਹੈ । ਜਦੋਂ ਵੀ ਉਹਦੀ ਕਹਾਣੀ ਅੱਗੇ ਤੋਰਦਾਂ ਤਾਂ ਪਿਛਲਾ ਸਭ ਅੱਖਾਂ ਅੱਗੇ ਆ ਕੇ ਖਲੋ ਜਾਂਦਾ ਐ  I 

Read more »

ਚਾਹ ਤੇ ਚਾਅ ( ਉਹਦੀ ਚੁੱਪ ਬੋਲਦੀ ਸੀ ) ਚੈਪਟਰ -5

ਉਸ ਸ਼ਾਮ ਦੀ ਕੌਫੀ ਤੋਂ ਬਾਅਦ ਘਰ ਨੂੰ ਆਉਂਦਿਆ ਮੈਂ ਇਹ ਲਾਈਨਾ ਲਿਖੀਆਂ ਅਤੇ ਗੁਣਗੁਣਾਉਂਦਾ ਅੱਗੇ-ਅੱਗੇ ਸ਼ਬਦ ਜੋੜਦਾ ਘਰ ਪਹੁੰਚ ਗਿਆ । ਸਿਰਫ ਪਹਿਲੀਆਂ ਦੋ ਲਾਈਨਾਂ ਮੈਂ ਅਨੰਤ ਨੂੰ ਸੁਭਾਈ ਹੀ ਆਖੀਆਂ ਸੀ, ਜਦੋ ਉਸਨੇ ਮੇਰੀ ਕੌਫੀ ਇੱਕੋ ਸਾਹ ਪੀ ਲਈ ਸੀ ਬਾਕੀ ਖ਼ਬਰੇ ਜ਼ਿੰਦਗੀ ਦੇ ਕਿੰਨਾ ਸਫਿਆਂ ਤੋਂ ਉਡਾਰੀਆ ਲਾਉਂਦੇ ਖ਼ਿਆਲ ਉਸ ਪਲ ਦਾ ਹਿੱਸਾ ਬਣ ਗਏ ।

Read more »

ਉਡੀਕਾਂ ਦੇ ਅਹਿਸਾਸ ( ਉਹਦੀ ਚੁੱਪ ਬੋਲਦੀ ਸੀ ) ਚੈਪਟਰ -4

ਬੇਸ਼ੱਕ ਸਾਡਾ ਮਿਲਣਾ ਹਮੇਸ਼ਾ ਆਮ ਵਰਗਾ ਹੀ ਹੁੰਦਾ ਸੀ ਅਤੇ ਅਸੀਂ ਕਦੇ ਮਿੱਥ ਕੇ ਨਹੀਂ ਮਿਲੇ ਸੀ, ਪਰ ਫੇਰ ਵੀ ਹਰ ਰੋਜ ਉਸੇ ਵਕਤ ਅੱਖਾਂ ਉਹਨੂੰ ਲੱਭਿਆ ਜਰੂਰ ਕਰਦੀਆਂ ਸਨ ਸ਼ਾਇਦ ਉਹਦੇ ਹਾਲਾਤ, ਉਹਦਾ ਜ਼ਿੰਦਗੀ ਨੂੰ ਹਸਮੁਖ ਹੋ ਕੇ ਮਿਲਣ ਦਾ ਜਜ਼ਬਾ, ਜਾਂ ਉਹਦੇ ਬਾਰੇ ਹੋਰ ਜਾਨਣ ਦੀ ਮੇਰੀ ਦਿਲਚਸਪੀ ਮੇਰੀਆਂ ਅੱਖਾਂ ਨੂੰ ਬੇਚੈਨ ਕਰਦੀ ਸੀ |

Read more »

ਇੱਕ ਹੋਰ ਫੈਸਲਾ ( ਉਹਦੀ ਚੁੱਪ ਬੋਲਦੀ ਸੀ ) ਚੈਪਟਰ -3

ਇਸ ਤੋਂ ਪਹਿਲਾਂ ਕਿ ਅਨੰਤ ਕੁੱਝ ਦੱਸਣਾਂ ਸ਼ੁਰੂ ਕਰਦੀ, ਇੱਕ ਆਵਾਜ਼ ਆਈ —- ਅਨੰਤ, ਆਜਾ ਘਰ ਚਲਦੇ ਆਂ ॥ ਅਨੰਤ ਉੱਠ ਕੇ ਦਰਵਾਜ਼ੇ ਤੇ ਗਈ ਅਤੇ ਦੱਸਣ ਲੱਗੀ ਕਿ ਵੀਰੇ ਉਹਨੇਂ ਰਾਤ ਫਿਰ ਮੇਰੇ ਤੇ ਹੱਥ ਚੁੱਕਿਆ ਤੇ ਉਸਦੇ ਗਲ ਲੱਗ ਰੋਣ ਲੱਗ ਪਈ ।

Read more »

ਨਾਮ ਤੇ ਹਾਲਾਤ ( ਉਹਦੀ ਚੁੱਪ ਬੋਲਦੀ ਸੀ ) ਚੈਪਟਰ -2

ਜ਼ਮਾਨਾ ਬੇਸ਼ੱਕ ਸੋਸ਼ਲ ਮੀਡੀਆ ਦੀਆਂ ਕੰਧਾਂ ਟੱਪ ਕੇ ਖੜਾ ਹੈ, ਪਰ, ਮੈਂ ਨੰਬਰ ਹੁੰਦਿਆਂ ਵੀ ਉਸ ਗੱਲ ਦੀ ਸ਼ੁਰੂਆਤ ਫੋਨ ਤੇ ਨਹੀਂ ਕਰ ਸਕਿਆ । ਪਤਾ ਨਈ ਕਿਉਂ ਪਰ ਏਦਾਂ ਲੱਗਿਆ ਕਿ ਬੇਸ਼ੱਕ ਗੱਲ ਤਾਂ ਅੱਗੇ ਹੋ ਜਾਵੇਗੀ ਪਰ ਉਸਦੇ ਚਿਹਰੇ ਦੇ ਕਿੰਨੇ ਹੀ ਚਿੰਨ ਜੋ ਅੱਖਾਂ ਨਹੀਂ ਵੇਖ ਸਕਣਗੀਆਂ;  ਇਸ ਕਹਾਣੀ ਨੂੰ ਅਧੂਰਾ ਪਾ ਦੇਣਗੇ ।

Read more »

ਤੇਰੀ ਮਰਜ਼ੀ ( ਉਹਦੀ ਚੁੱਪ ਬੋਲਦੀ ਸੀ ) - ਚੈਪਟਰ -1

ਅੱਜ ਦਸ ਦਿਨਾਂ ਬਾਦ ਮੈਂ ਇਸ ਬਾਰੇ ਲਿਖਣ ਲੱਗਿਆ ਤਾਂ ਉਹਦੀਆਂ ਬਹੁਤੀਆਂ ਗੱਲਾਂ ਚੇਤੇ ਵਿੱਚ ਘੁੰਮ ਰਹੀਆਂ ਹਨ ਜਿਵੇਂ ਉਹਦੀਆਂ ਯਾਦਾਂ ਆਪ ਮੁਹਾਰੇ ਮੇਰੀਆਂ ਉਂਗਲਾਂ ਨੂੰ ਅੱਜ ਕੀ-ਬੋਰਡ ਤੇ ਲੈ ਕੇ ਆਈਆਂ ਹੋਣ ।

Read more »