ਨਾਮ ਤੇ ਹਾਲਾਤ ( ਉਹਦੀ ਚੁੱਪ ਬੋਲਦੀ ਸੀ ) ਚੈਪਟਰ -2

Published on 4 May 2023 at 22:56

ਜ਼ਮਾਨਾ ਬੇਸ਼ੱਕ ਸੋਸ਼ਲ ਮੀਡੀਆ ਦੀਆਂ ਕੰਧਾਂ ਟੱਪ ਕੇ ਖੜਾ ਹੈ, ਪਰ, ਮੈਂ ਨੰਬਰ ਹੁੰਦਿਆਂ ਵੀ ਉਸ ਗੱਲ ਦੀ ਸ਼ੁਰੂਆਤ ਫੋਨ ਤੇ ਨਹੀਂ ਕਰ ਸਕਿਆ । ਪਤਾ ਨਈ ਕਿਉਂ ਪਰ ਏਦਾਂ ਲੱਗਿਆ ਕਿ ਬੇਸ਼ੱਕ ਗੱਲ ਤਾਂ ਅੱਗੇ ਹੋ ਜਾਵੇਗੀ ਪਰ ਉਸਦੇ ਚਿਹਰੇ ਦੇ ਕਿੰਨੇ ਹੀ ਚਿੰਨ ਜੋ ਅੱਖਾਂ ਨਹੀਂ ਵੇਖ ਸਕਣਗੀਆਂ;  ਇਸ ਕਹਾਣੀ ਨੂੰ ਅਧੂਰਾ ਪਾ ਦੇਣਗੇ ।

 

ਖਿਆਲਾਂ ਤੋਂ ਅਲਵਿਦਾ ਲ਼ੈ ਕੇ ਮੈਂ ਰੋਜ ਵਾਂਗੂ ਆਪਣੇ ਕੰਮ ਕਾਰ ਵਿੱਚ ਰੁੱਝ ਗਿਆ । ਇੱਕ ਨਵੀਂ ਸਵੇਰ ਦੇ ਸੂਰਜ ਦੀ ਅੱਖ ਨਾਲ ਅੱਖ ਮਿਲਾ ਕੇ ਮੈਂ ਮਾਲਕ ਨੂੰ ਜ਼ਿੰਦਗੀ ਦਾ ਸ਼ੁਕਰਾਨਾਂ ਕੀਤਾ ਅਤੇ ਤਿਆਰ ਹੋ ਕੇ ਆਪਣੇ ਕੰਮ ਲਈ ਤੁਰ ਪਿਆ । ਆਦਤ ਅਨੁਸਾਰ ਮੈਂ ਬੱਸ ਦੀ ਅਖੀਰਲੀ ਸੀਟ ਤੇ ਸ਼ੀਸ਼ੇ ਕੋਲ ਬੈਠਿਆ ਅਤੇ ਜਾਂਦੀ ਬੱਸ ਚੋਂ ਬਾਹਰਲੀ ਦੁਨੀਆਂ ਨੂੰ ਆਪਣੇ ਹੀ ਨਜ਼ਰੀਏ ਨਾਲ ਵੇਖਣ ਲੱਗਾ, ਦੁਕਾਨਾਂ ਦੇ ਬੋਰਡ, ਗੱਡੀਆਂ ਦੇ ਨੰਬਰ, ਤੇ ਜੋ ਵੀ ਰਸਤੇ ਵਿੱਚ ਦਿਖਾਈ ਦਿੰਦਾ ਮੈਂ ਪੜ੍ਹਦਾ ਜਾਂਦਾ ਸੀ ਕਿ ਅਚਾਨਕ ਮੇਰੀ ਨਜ਼ਰ ਇੱਕ ਕਾਹਲ਼ੇ - ਕਾਹਲ਼ੇ ਕਦਮੀਂ ਤੁਰੀ ਜਾਂਦੀ ਕੁੜੀ ਤੇ ਪਈ । ਖੁੱਲੇ ਤੇ ਖਿੱਲਰੇ ਵਾਲ, ਐਨੀ ਠੰਡ ਵਿੱਚ ਵੀ ਪੈਰਾਂ ਚ ਚੱਪਲਾਂ , ਤੇ ਥੱਕੀ ਹੋਣ ਕਰਕੇ ਉਹ ਆਪਣੀ ਵੱਖੀ ਤੇ ਹੱਥ ਰੱਖ ਕੇ ਸ਼ਾਇਦ ਹੋਰ ਤੇਜ਼ ਤੁਰਨ ਦੀ ਕੋਸ਼ਿਸ਼ ਕਰ ਰਹੀ ਸੀ । ਜਿਵੇਂ ਹੀ ਬੱਸ ਉਸਦੇ ਕੋਲ਼ੋਂ ਨਿੱਕਲੀ ਤਾਂ ਉਸਨੂੰ ਦੇਖ ਕੇ ਮੇਰੇ ਮੂੰਹੋਂ ਆਪ ਮੁਹਾਰੇ ਆਵਾਜ਼ ਨਿੱਕਲੀ ……… ਅਨੰਤ ….. ਹਾਂ ਇਹੀ ਤਾਂ ਨਾਮ ਸੀ ਉਸਦਾ , ਖੈਰ ਨਾਮ ਮੈਂ ਵੀ ਪਹਿਲੀ ਵਾਰ ਲਿਆ ਸੀ ਤੇ ਉਹ ਵੀ ਇਹਨਾਂ ਹਾਲਾਤਾਂ ਵਿੱਚ ।

 

ਮੈਂ ਬੱਸ ਦੀ ਚੇਨ ਖਿੱਚੀ ਅਤੇ ਅਗਲੇ ਸਟੌਪ ਤੇ ਉੱਤਰਕੇ ਅਨੰਤ ਵੱਲ ਨੂੰ ਵਧਿਆ । ਮੈਨੂੰ ਵੇਖਦਿਆਂ ਖਬਰੇ ਉਹਨੂੰ ਕੁਝ ਹੌਂਸਲਾ ਮਿਲਿਆ ਤੇ ਕਦਮ ਰੋਕਦਿਆਂ ਉਸ ਨੇ ਇੱਕੋ ਸਾਹ ਕਿਹਾ —
‘ਹੈਰੀ, ਆਪਾਂ ਪੁਲਿਸ ਸਟੇਸ਼ਨ ਜਾਣੈਂ ‘ । ਮੈਨੂੰ ਕੁਝ ਸਮਝ ਤੇ ਨਹੀਂ ਆ ਰਿਹਾ ਸੀ ਪਰ ਉਸਦੇ ਚਿਹਰੇ ਅਤੇ ਹਾਲਾਤਾਂ ਤੋਂ ਲੱਗ ਰਿਹਾ ਸੀ ਕਿ ਉਸ ਨਾਲ ਕੋਈ ਕੁੱਟਮਾਰ ਹੋਈ ਐ ।

 

 

ਮੈਂ ਟੈਕਸੀ ਬੁੱਕ ਕਰਦਿਆਂ ਪੁੱਛਿਆ - ਹੋਇਆ ਕੀ ਆ ? ਤੂੰ 911 ਫੋਨ ਕਰ ਲੈਣਾ ਸੀ ? ਤੂੰ ਐਨੀ ਸਾਜਰੇ ਏਸ ਹਾਲਤ ਵਿੱਚ ਕਿਵੇਂ ? ਕੁੱਝ ਤਾਂ ਦੱਸ ? ਮੇਰੇ ਸਵਾਲ ਐਨੇ ਜ਼ਿਆਦਾ ਸੀ ਜਾਂ ਸ਼ਾਂਇਦ ਅਜੇ ਉਹ ਜਵਾਬ ਦੇਣ ਦੀ ਹਾਲਤ ਵਿੱਚ ਨਹੀਂ ਸੀ , ਉਸਨੇਂ ਸਿਰਫ ਇੰਨਾਂ ਕਿਹਾ — ਫੋਨ ਅੱਜ ਹੈ ਨੀ ਮੇਰੇ ਕੋਲ , ਤੇ ਅੱਜ ਕੁੱਝ ਵੀ ਹੈ ਨੀ ਮੇਰੇ ਕੋਲ , ਇਹ ਸਭ ਲਾਲਚ ਦਾ ਨਤੀਜਾ ਏ ॥ ਇੰਨਾਂ ਬੋਲਦੀ ਉਹ ਟਾਕੀ ਦਾ ਸਹਾਰਾ ਲੈ ਕੇ ਜਿਵੇਂ ਸੌਂ ਗਈ ਸੀ ਬਿਲਕੁਲ ਜਿਵੇਂ ਕੋਈ ਸਾਰੇ ਦਿਨ ਦਾ ਥੱਕਿਆ ਜਵਾਕ ਗੱਲਾਂ ਕਰਦਾ ਸੌਂ ਜਾਂਦੈ । ਪੁਲਿਸ ਸਟੇਸ਼ਨ ਦਾ ਰਸਤਾ ਤਕਰੀਬਨ 40 ਕੁ ਮਿੰਟ ਦਾ ਸੀ ।

 

ਕਾਰ ਵਿੱਚੋਂ ਉੱਤਰ ਦਿਆਂ ਹੀ ਮੇਰਾ ਪਹਿਲਾ ਸਵਾਲ ਸੀ - ਅਨੰਤ ਹੋਇਆ ਕੀ ਐ ਕੁੱਝ ਦੱਸੇਂਗੀ ? ਉਸ ਆਖਿਆ - ਹੈਰੀ ਮੇਰੇ ਅੱਜ ਦੇ ਹਾਲਾਤ ਵੀ ਮੇਰੀ ਇੱਕ ਅਜਿਹੀ ਮਰਜ਼ੀ ਦਾ ਨਤੀਜਾ ਹਨ ਜਿਸ ਨਾਲ ਮੈਂ ਕਦੇ ਸਹਿਮਤ ਨਹੀਂ ਸੀ ਪਰ ਖੁੱਲ ਕੇ ਮਨਾਂ ਵੀ ਨਹੀਂ ਸਾਂ ਕਰ ਸਕੀ ।ਚੰਗੀ ਪੜਾਈ ਕਰਨ ਤੋਂ ਬਾਅਦ ਮੇਰੀ ਜਿਵੇਂ ਰੋਜ ਬੋਲੀ ਲੱਗਦੀ ਸੀ ਅਤੇ ਜਿਸ ਦਿਨ ਵਾਜਿਬ ਮੁੱਲ ਮਿਲਿਆ ਤਾਂ ਰਿਸ਼ਤਾ ਪੱਕਾ ਹੋ ਗਿਆ ।

 

ਫਿਰ ਮੈਨੂੰ ਪੁੱਛਿਆ ਗਿਆ —- ਅਨੰਤ ਸਾਨੂੰ ਮੁੰਡਾ ਪਸੰਦ ਐ, ਘਰ ਬਾਰ ਚੰਗੈ , ਪੈਸੇ ਵੀ ਸਾਰੇ ਲਾਉਣੇ ਆ ਉਹਨਾਂ ਨੇ —- ਤੇ ਬਾਕੀ ਤੂੰ ਦੱਸ ਧੀਏ ॥ ਹੁਣ ਤੂੰ ਦੱਸ ਹੈਰੀ “ਕਿ ਧੀ ਨੂੰ ਨਾਂਹ ਕਰਨ ਦੀ ਕੋਈ ਗੁੰਜਾਇਸ਼ ਦਿੱਤੀ ਗਈ ਸੀ ?” ਕੀ ਇਹੀ ਹੁੰਦੀ ਐ ਮਰਜ਼ੀ ਕਰਨੀ ?? ਸਿਰਫ ਇੰਨਾਂ ਹੀ ਨਹੀਂ — ਖਿਡੌਣੇ, ਪਹਿਰਾਵਾ, ਹੱਸਣ-ਖੇਡਣ ਤੱਕ ਵੀ ਇਹੋ ਜਿਹੀਆਂ ਬਹੁਤ ਮਰਜ਼ੀਆਂ ਕਿੰਨੀਆਂ ਹੀ ਕੁੜੀਆਂ ਦੇ ਚਾਅ , ਰੀਝਾਂ ਤੇ ਸੁਪਨਿਆਂ ਦੀ ਅਰਥੀ ਡੋਲੀ ਨਾਲੋਂ ਪਹਿਲਾਂ ਤੋਰ ਦਿੰਦੀਆਂ ਹਨ । ਉਸਦੇ ਅੰਦਰੋਂ ਜਿਵੇਂ ਕੋਈ ਡੂੰਘਾ ਰੋਸਾ ਅੱਜ ਲਾਵਾ ਬਣਕੇ ਨਿੱਕਲ ਰਿਹਾ ਸੀ ਤੇ ਮੈਂ ਸੋਚ ਰਿਹਾ ਸੀ —— ਕੀ ਵਾਕਿਆ ਹੀ ਅਜੇ ਵੀ ਇਹ ਜ਼ੰਜੀਰ ਕੁੜੀਆਂ ਦੇ ਪੈਰੀਂ ਝਾਂਜਰ ਦੱਸ ਕੇ ਪਾਈ ਜਾ ਰਹੀ ਐ ??? ਅਖੀਰ ਇੱਕ ਪੁਲਿਸ ਅਫ਼ਸਰ ਸਾਡੇ ਕੋਲ ਆਇਆ ਅਤੇ ਸਾਡੇ ਆਉਣ ਦਾ ਕਾਰਨ ਪੁੱਛਣ ਲੱਗਿਆ ………..॥


………….. Continue ….. ਬਾਕੀ ਅਗਲੇ ਹਫਤੇ ॥


……,.. continue

 

✍🏽 ਹੈਰੀ ਧਾਲੀਵਾਲ ✍🏽
✍🏽 04 ਮਈ 2023✍🏽

Add comment

Comments

Aman
a year ago

Heart touching story

Harry Dhaliwal
a year ago

thanks dear, I hope you will also like next episodes.

Love dhaliwal
a year ago

True story of our worst world 🥺

Harry Dhaliwal
a year ago

Thanks Love , Stay tuned ... Keep sharing please

Jashan
a year ago

Amazing ❤️

Harry Dhaliwal
a year ago

Thanks alot Jashan 🙏Please continue sharing

Simran
a year ago

True story bro.🥰🥰

Harry Dhaliwal
a year ago

Dhanwad bhaine 🙏💕 thanku so much for reading

G Kaur Dhindsa
a year ago

True story. It’s a main concerning topic in our community.