ਤੇਰੀ ਮਰਜ਼ੀ ( ਉਹਦੀ ਚੁੱਪ ਬੋਲਦੀ ਸੀ ) - ਚੈਪਟਰ -1

Published on 24 April 2023 at 20:43

ਅੱਜ ਦਸ ਦਿਨਾਂ ਬਾਦ ਮੈਂ ਇਸ ਬਾਰੇ ਲਿਖਣ ਲੱਗਿਆ ਤਾਂ ਉਹਦੀਆਂ ਬਹੁਤੀਆਂ ਗੱਲਾਂ ਚੇਤੇ ਵਿੱਚ ਘੁੰਮ ਰਹੀਆਂ ਹਨ ਜਿਵੇਂ ਉਹਦੀਆਂ ਯਾਦਾਂ ਆਪ ਮੁਹਾਰੇ ਮੇਰੀਆਂ ਉਂਗਲਾਂ ਨੂੰ ਅੱਜ ਕੀ-ਬੋਰਡ ਤੇ ਲੈ ਕੇ ਆਈਆਂ ਹੋਣ ।

ਮੈਨੂੰ ਚੇਤੇ ਹੈ ਜਦੋਂ ਉਹਨੇ ਮੈਨੂੰ ਪੁੱਛਿਆ ਸੀ “ਤੂੰ ਕੀ ਪੀਣਾ ਏ ਹੈਰੀ?” ਤੇ ਮੈਂ ਕਹਿ ਬੈਠਾ ਕਿ ਜੋ ਮਰਜ਼ੀ ਲੈ ਆ , ‘ਤੇਰੀ ਮਰਜ਼ੀ’ , ਬੱਸ ਇਹ ਕਹਿੰਦਿਆਂ ਹੀ ਮੈਂ ਮਹਿਸੂਸ ਕੀਤਾ ਕਿ ਇੱਕੋ ਦਮ ਉਸਦੇ ਹੱਸਦੇ ਚਿਹਰੇ ਤੇ ਉਦਾਸੀ ਛਾ ਗਈ । ਗਰਮ ਚਾਹ ਦੇ ਕੱਪ ਹੱਥਾਂ ਚ ਫੜੀਂ ਅਸੀਂ ਚੁੱਪ ਚਾਪ ਬੈਠੇ ਸੀ ਪਰ ਮੇਰਾ ਮਨ ਕਾਹਲ਼ਾ ਪੈ ਰਿਹਾ ਸੀ ਕਿ ਆਖ਼ਰ ਇਹ ਦੋ ਸ਼ਬਦ ਉਸਨੂੰ ਇਉਂ ਨਿਰਾਸ਼ ਕਿਵੇਂ ਕਰ ਸਕਦੇ ਸੀ ?

ਹਲਕੀ ਜਿਹੀ ਠੰਡ ਵਿੱਚ ਕੋਸੀ ਚਾਹ ਦੀ ਘੁੱਟ ਭਰਦਿਆਂ , ਮੈਂ ਚੁੱਪ ਦਾ ਦਾਇਰਾ ਤੋੜਿਆ ਅਤੇ ਕਿਹਾ, ਤੈਨੂੰ ਮੇਰੀ ਕਿਸੇ ਗੱਲ ਦਾ ਗੁੱਸਾ ਲੱਗਿਆ ? ਉਸਨੇ ਇੱਕ ਟੇਕ ਮੇਰੇ ਨਾਲ ਅੱਖ ਮਿਲਾ ਕੇ ਕਿਹਾ ‘ਬੱਸ ਮੈਨੂੰ ਐਨੇ ਹੱਕ ਨਾ ਦਿਆ ਕਰ’ ਅਖੇ ਜਿੰਨਾ ਨੂੰ ਬਹੁਤਾ ਚਿਰ ਕੁਝ ਨਾ ਮਿਲਿਆ ਹੋਵੇ ਤਾਂ ਇੱਕੋ ਸਾਰ ਮਿਲੀਆਂ ਖੁਸ਼ੀਆਂ ਕਈ ਵਾਰ ਸਾਂਭ ਨਈ ਹੁੰਦੀਆਂ । ਗੱਲ ਮੇਰੇ ਖਾਨੇ ਤਾਂ ਪਈ ਪਰ ਮੈਨੂੰ ਲੱਗਿਆ ਕਿ ਉਹ ਜ਼ਿਆਦਾ ਹੀ ਰੀਐਕਟ ਕਰ ਰਹੀ ਸੀ ਕਿਉਂਕਿ ਮੈਂ ਬੱਸ ਸੁਭਾਵਿਕ ਆਖਿਆ ਸੀ ਜਿਵੇਂ ਆਪਾਂ ਚੰਗੇ ਦੋਸਤਾਂ ਦੀ ਹਾਮੀ ਭਰਦੇ ਹਾਂ । ਪਰ ਮੈਂ ਕੁਝ ਬੋਲਣਾਂ ਸਹੀ ਨਈ ਸਮਝਿਆ ਅਤੇ ਅਸੀਂ ਚਾਹ ਪੀ ਕੇ ਰੈਸਟੋਰੈਂਟ ਤੋਂ ਬਾਹਰ ਨਿਕਲੇ ।  

 

ਸਾਨੂੰ ਇੱਕੋ ਜਗਾ ਤੋਂ ਬੱਸ ਮਿਲਦੀ ਸੀ, ਹਰ ਰੋਜ 15 ਮਿੰਟ ਦੇ ਰਸਤੇ ਵਿੱਚ ਉਹ ਮਸਾਂ ਤਿੰਨ ਯਾਂ ਚਾਰ ਵਾਰ ਹਾਂ ਹੂੰ ਕਰਕੇ ਮੇਰੀ ਕਿਸੇ ਗੱਲ ਚ ਹੰਗੂਰਾ ਭਰਦੀ ਹੁੰਦੀ ਸੀ ਪਰ ਅੱਜ ਅੱਡੇ ਵੱਲ ਤੁਰਦੇ ਹੋਏ ਉਸਨੇਂ ਫਿਰ ਗੱਲ ਸ਼ੁਰੂ ਕਰ ਲਈ - ਕਹਿੰਦੀ ਤੈਨੂੰ ਪਤੈ ਆਹ ‘ਤੇਰੀ ਮਰਜ਼ੀ’ ਸ਼ਬਦ ਜ਼ਿਆਦਾਤਰ ਕੁੜੀਆਂ ਦੇ ਸ਼ੌਕ , ਰੀਝਾਂ ਤੇ ਸੁਪਨੇ ਮਾਰ ਦਿੰਦੈ ।

ਮੈਂ ਇੱਕ ਸਾਧਾਰਨ ਮਿਡਲ ਕਲਾਸ ਪਰਿਵਾਰ ਦੀ ਧੀ ਆਂ , ਸਾਡੀ ਮਰਜ਼ੀ ਨਈ, ਸਾਡੀ ਬੱਸ ਹਾਂ ਪੁੱਛੀ ਜਾਂਦੀ ਐ । ਮੈਂ ਇਸ ਸ਼ਬਦ ਨੂੰ ਕਾਫੀ ਵਾਰ ਖਿੜੇ ਮੱਥੇ ਮਿਲੀ ਹਾਂ ਪਰ ਮਰੇ ਮਨ ਨਾਲ , ਮੇਰੇ ਅੰਦਰ ਦੀ ਕਿਸਮਤ ਨਾਲ ਮੱਥਾ ਲਾਉਣ ਵਾਲੀ ਕੁੜੀ ਹਾਰੀ ਨਈ ਅਤੇ ਮੈਂ ਅੱਗੇ ਵੀ ਆਪਣੀ ਕਿਸਮਤ ਆਪਣੀ ਮਿਹਨਤ ਦੇ ਸਿਰ ਤੇ ਲਿਖਾਂਗੀ ।


ਉਸਦੀ ਗੱਲ ਵਿਚਕਾਰ ਹੀ ਸੀ ਕਿ ਉਸਦੀ ਬੱਸ ਆ ਗਈ ਅਤੇ ਉਹ ਬਾਏ ਕਰਦੀ ਬੋਲੀ ਕੋਈ ਨਾਂ ਅਗਲੀ ਵਾਰ ਮਿਲਕੇ ਦੱਸਦੀ ਆਂ ਇਹਨਾਂ ਸ਼ਬਦਾਂ ਨਾਲ ਮੈਨੂੰ ਕੀ ਗਿਲਾ ਏ । ਉਸ ਦਿਨ ਮੇਰਾ ਸਾਰਾ ਸਫ਼ਰ ਇਸੇ ਗੱਲ ਨੂੰ ਸੋਚਦਿਆਂ ਲੰਘ ਗਿਆ ਕਿ ਕੀ ਹੋਇਆ ਹੋਣਾਂ ਉਸਦੀ ਮਰਜੀ ਦੇ ਬਿਨਾਂ ਜਿਹੜਾ ਉਹਨੂੰ ਹੱਸਦੀ ਨੂੰ ਉਦਾਸ ਕਰ ਗਿਆਂ ? ਤੇ ਉਹਦੇ ਬੋਲ “ ਸਾਡੀ ਮਰਜ਼ੀ ਨਈ, ਸਾਡੀ ਬੱਸ ਹਾਂ ਪੁੱਛੀ ਜਾਂਦੀ ਐ “ ਮੈਨੂੰ ਵਾਰ ਵਾਰ ਸੁਣਾਈ ਦੇ ਰਹੇ ਸੀ ।


……,.. continue

 

✍🏽 ਹੈਰੀ ਧਾਲੀਵਾਲ ✍🏽
✍🏽23 ਅਪ੍ਰੈਲ 2023✍🏽

Add comment

Comments

Harmandeep kaur
a year ago

Nice bhji bilkol kudia to sirf pouchea jndea ha dkh v thika sari omar phla kudia di maa baap li sochdea di lg jndi fir husband li ahh life kudia di phla maa baap di izat hath kudia dea fir lifeparnter di .. fir v kudia to ahi pouchea jndea ha pouchi jndi hor kuj nhi ki kuj hea trea mn vch kuj hea ja nhi .

Harry Dhaliwal
a year ago

ਧੰਨਵਾਦ ਜੀ 😊🙏🏼 ਵਿਸ਼ਾ ਭਾਵੁਕ ਹੈ , ਪਰ ਹੈ ਸੱਚਾਈ ।

Kawalpreet Kaur
a year ago

Bht wdea sir.. likhan da tareeka bht wdea reader delve deeper in your words😇

Harry Dhaliwal
a year ago

ਧੰਨਵਾਦ ਜੀ ਬਹੁਤ ਬਹੁਤ 🙏🏼 ਕੋਸ਼ਿਸ਼ ਰਹੂਗੀ ਅੱਗੇ ਵੀ ਚੰਗਾ ਲਿਖ ਸਕਾਂ ✍🏽

Simran
a year ago

Very nice bro🥰🥰

Harry Dhaliwal
a year ago

Dhanwad bhain 🥰✍🏽

Arsh
a year ago

Bht khoobsurat likheya ji.. waiting for the next🤍

Harjinder Singh
a year ago

Thanks ji

Sukhchain singh
a year ago

Vere bhttt sohna likhya.
Pdhh de pddh de akha agge ikk seen create hoo reha c v jivee bus ch chd de bye krna te hss de hss de chehre tee ikk dmm akhaa bhrr jana

Harjinder Singh
a year ago

Dhanwad ji, kirpa kar k link share jrur kar dya kro ji

Mandeep singh
a year ago

Very nice bro👌👍

Harjinder Singh
a year ago

thanks ji bht bht

Rajat chanalia
a year ago

Harry veere Ehe Storie Read kr k Next Part di Wait ni hori …Bhut sohni Storie Start Krti tuc …. …. ❤️Dil Kush

Harjinder Singh
a year ago

dhanwad veer, bht jaldi next part veere .... khushi hoi tusi comment sanjha kita ...... Shukraane

G Kaur Dhindsa
a year ago

Bhut Sohna likhya harry tuc. Kyi var kisi da ik chota jeha bolya word bande nu kuj Eda diya gallan yaad kra dinda v o chuhde hoe v share ni krda.

Eda hi likhde raho..