ਇੱਕ ਹੋਰ ਫੈਸਲਾ ( ਉਹਦੀ ਚੁੱਪ ਬੋਲਦੀ ਸੀ ) ਚੈਪਟਰ -3

Published on 13 May 2023 at 22:50

ਇਸ ਤੋਂ ਪਹਿਲਾਂ ਕਿ ਅਨੰਤ ਕੁੱਝ ਦੱਸਣਾਂ ਸ਼ੁਰੂ ਕਰਦੀ, ਇੱਕ ਆਵਾਜ਼ ਆਈ —- ਅਨੰਤ, ਆਜਾ ਘਰ ਚਲਦੇ ਆਂ ॥ ਅਨੰਤ ਉੱਠ ਕੇ ਦਰਵਾਜ਼ੇ ਤੇ ਗਈ ਅਤੇ ਦੱਸਣ ਲੱਗੀ ਕਿ ਵੀਰੇ ਉਹਨੇਂ ਰਾਤ ਫਿਰ ਮੇਰੇ ਤੇ ਹੱਥ ਚੁੱਕਿਆ ਤੇ ਉਸਦੇ ਗਲ ਲੱਗ ਰੋਣ ਲੱਗ ਪਈ ।

ਉਸ ਨੌਜਵਾਨ ਨੇਂ ਧਰਵਾਸ ਦਿੱਤਾ ਕਿ ਸੱਭ ਕੁੱਝ ਠੀਕ ਹੈ ਪੁਲਸ ਨੂੰ ਰਿਪੋਰਟ ਕਰਨ ਦੀ ਲੋੜ ਨਈ - ਅਪਣੇ ਟੱਬਰ ਬਾਰੇ ਸੋਚ ? ਤੂੰ ਕਿਸ ਤਰ੍ਹਾਂ ਕੈਨੇਡਾ ਆਈ ਸੀ?? ਤੂੰ ਕਿਉ ਕੈਨੇਡਾ ਆਈ ਸੀ?? ਅਜੇ ਤਾਂ ਤੇਰੀ ਪੜਾਈ ਵੀ ਪੂਰੀ ਨਈ ਹੋਈ ਆਪਾਂ ਨੂੰ ਕੁੱਝ ਹੋਰ ਸੋਚਣਾਂ ਚਾਹੀਦਾ ਹੈ ।

ਬੇਸ਼ੱਕ ਮੈਂ ਉਹਨਾਂ ਦੀਆਂ ਗੱਲਾਂ ਵਿੱਚ ਦਖ਼ਲ ਨਈ ਦੇ ਸਕਦਾ ਸੀ ਪਰ ਦੇਖ ਰਿਹਾ ਸੀ ਇੱਕ ਹੱਸਦੀ, ਜ਼ਿੰਦਗੀ ਨਾਲ ਭਰੀ ਹੋਈ, ਖੁਸ਼ ਮਿਜਾਜ ਕੁੜੀ ਕੁੱਝ ਅਣਚਾਹੀਆਂ ਮਜ਼ਬੂਰੀਆਂ ਕਰਕੇ ਜ਼ਿੰਦਗੀ ਤੋਂ ਨਿਰਾਸ਼ ਹੁੰਦੀ ਜਾ ਰਹੀ ਸੀ | ਜਿੰਨਾ ਮੈਂ ਉਹਦੇ ਬਾਰੇ ਜਾਣ ਰਿਹਾ ਸੀ ਉਹਨਾਂ ਹੋਰ ਉਤਸੁਕ ਹੋ ਰਿਹਾ ਸੀ ਕਿ ਅੱਗੇ ਕੀ ਹੋਣ ਵਾਲਾ ਹੈ??

 

ਕੰਮ ਤੋਂ ਲੇਟ ਹੋਣ ਕਰਕੇ ਉਹਨਾਂ ਮੈਨੂੰ ਨਾਲ ਚੱਲਣ ਲਈ ਕਿਹਾ ਅਤੇ ਅਸੀਂ ਗੱਡੀ ਵਿੱਚ ਬੈਠ ਉੱਥੋਂ ਤੁਰ ਪਏ । ਰਸਤੇ ਵਿੱਚ ਗੱਲਬਾਤ ਦੌਰਾਨ ਪਤਾ ਲੱਗਿਆ ਕਿ ਇਹ ਅਨੰਤ ਦੇ ਚਾਚੇ ਦਾ ਮੁੰਡਾ ਸੀ ਜਿਸਦਾ ਨਾਮ ਜਸਦੀਪ ਸਿੰਘ ਸੀ ਅਤੇ ਕੈਨੇਡਾ ਵਿੱਚ ਪੱਕਾ ਸੀ । ਅਨੰਤ ਨੇ ਸਤਨਾਮ ਨਾਲ ਕੰਟਰੈਕਟ ਮੈਰਿਜ ਕਰਕੇ 2021 ਵਿੱਚ ਕੈਨੇਡਾ ਆਉਣ ਦਾ ਫੈਸਲਾ ਲਿਆ ਸੀ ਜਾਂ ਕਹਿ ਸਕਦੇ ਹਾਂ ਕਿ ਫੈਸਲਾ ਸੁਣਾਇਆ ਗਿਆ ਸੀ । ਅਨੰਤ ਵਿਆਹ ਵੇਲੇ ਵੀਹਾਂ ਸਾਲਾਂ ਦੀ ਸੀ ਅਤੇ ਸਤਨਾਮ 31 ਸਾਲ ਦਾ , ਹਾਲਾਕਿ ਮੈਂ ਉਮਰ ਦੇ ਫ਼ਰਕ ਨਾਲ ਰਿਸ਼ਤਾ ਨਹੀਂ ਮਾਪ ਰਿਹਾ ਕਿਉਂਕਿ ਬੜੇ ਚਿਰਾਂ ਤੋਂ ਛੋਟੀ ਤੇ ਵੱਡੀ ਉਮਰ ਚ ਲਗਾਵ ਤੇ ਰਿਸ਼ਤੇ ਬਣਦੇ ਆ ਰਹੇ ਹਨ ।

ਪਰ ਕੀ ਸਿਰਫ ਕਨੇਡਾ, ਅਮਰੀਕਾ ਜਾਂ ਕਿਸੇ ਮੁਲਕ ਜਾਣ ਲਈ ਇਹ ਸਹੀ ਰਸਤਾ ਹੋ ਸਕਦਾ ਹੈ ?? ਕੀ ਅਸੀਂ ਖੁਦ ਆਪਣੇ ਬੱਚਿਆਂ ਨੂੰ ਰਿਸ਼ਤਿਆਂ ਦੀਆਂ ਕਦਰਾਂ ਤਾਂ ਨਹੀਂ ਭੁਲਾ ਰਹੇ ?? ਕੀ ਸਿਰਫ ਪੰਜਾਬ ਤੋਂ ਕਨੇਡਾ ਦੇ ਸਫਰ ਲਈ ਗੁਰੂ ਮਾਹਰਾਜ ਦੀ ਹਜ਼ੂਰੀ ਚ ਬੈਠਣ ਦਾ ਨਾਟਕ ਸਹੀ ਹੋ ਸਕਦਾ ਹੈ ??

ਮੈਨੂੰ ਲੱਗਦੈ ਕਿ ਚੂੜਾ ਪਾਉਣਾਂ ਹਰ ਕੜੀ ਦੀ ਸਭ ਤੋਂ ਪਿਆਰੀ ਤੇ ਸੁੱਚੀ ਰੀਝ ਹੁੰਦੀ ਐ ਤੇ ਇਸ ਰੀਝ ਤੇ ਵੀ ਸਾਡਾ ਸਮਾਜ ਕਲੰਕ ਲਾਉਣ ਲੱਗ ਪਿਆ । ਮੈਨੂੰ ਵਾਕਿਆ ਹੀ ਇਸ ਵਿੱਚ ਅਨੰਤ ਦਾ ਕਸੂਰ ਕਿਤੇ ਨਜ਼ਰ ਨਹੀਂ ਸੀ ਆ ਰਿਹਾ ਅਤੇ ਜਾਂ ਸ਼ਾਇਦ ਉਹ ਉਮਰ ਸਮਝਣ ਦੀ ਨਹੀਂ ਸੀ ਪਰ ਹਾਂ ਘਰਦਿਆਂ ਦੇ ਆਖੇ ਲੱਗੀ ਸੀ ਉਹ ।

ਅਖੀਰ ਫੈਸਲਾ ਹੋਇਆ ਕਿ ਅਨੰਤ ਹੁਣ ਸਤਨਾਮ ਨਾਲ ਨਹੀਂ ਰਹੇਗੀ ਅਤੇ ਅੱਜ ਜਸਦੀਪ ਉਸਦਾ ਸਮਾਨ ਲੈ ਕੇ ਉਸਨੂੰ ਆਪਣੇ ਨਾਲ ਘਰ ਲੈ ਕੇ ਜਾਵੇਗਾ ਅਤੇ ਕੰਟਰੈਕਟ ਮੁਤਾਬਕ ਪੱਕੇ ਹੋਣ ਤੱਕ ਅਨੰਤ ਰਿਸ਼ਤਾ ਨਹੀਂ ਤੋੜੇਗੀ ।

ਮੇਰਾ ਸਟੌਪ ਨੇੜੇ ਸੀ ਅਤੇ ਮੈਂ ਦੋਵਾਂ ਨੂੰ ਖਿਆਲ ਰੱਖਣ ਦੀ ਹਿਦਾਇਤ ਕਰਦਿਆਂ ਉਤਰਨ ਲਈ ਤਿਆਰ ਹੋਇਆ, ਅਨੰਤ ਨੇ ਹੱਥ ਮਿਲਾਉਣ ਲਈ ਹੱਥ ਅੱਗੇ ਕੀਤਾ ਅਤੇ ਕਹਿਣ ਲੱਗੀ - ਤੂੰ ਸਵੇਰ ਦਾ ਮੇਰੇ ਨਾਲ ਆਂ, ਮਦਦ ਲਈ ਸ਼ੁਕਰੀਆ , ਇਹ ਕਹਿੰਦਿਆਂ ਸ਼ਾਇਦ ਉਸਨੂੰ ਖ਼ਿਆਲ ਨਹੀਂ ਰਿਹਾ ਕਿ ਉਸਨੇਂ ਬਹੁਤ ਜ਼ੋਰ ਨਾਲ ਮੇਰਾ ਹੱਥ ਫੜਿਆ ਹੋਇਆ ਸੀ, ਬਿਲਕੁਲ ਜਿਵੇਂ ਕਿਸੇ ਡਰੋਂ ਕੋਈ ਬੱਚਾ ਮੁੱਠੀਆਂ ਕੱਸ ਲੈਂਦਾ ਹੈ ਜਾਂ ਗੋਦੀ ਨਹੀਂ ਛੱਡਦਾ । ਮੈਨੂੰ ਲੱਗ ਰਿਹਾ ਸੀ ਜਿਵੇਂ ਕੁੱਝ ਦੱਸਣਾਂ ਅਜੇ ਵੀ ਬਾਕੀ ਸੀ ਪਰ ਗੱਡੀ ਰੁਕਦਿਆਂ ਮੈਂ ਫਿਰ ਮਿਲਦੇ ਹਾਂ ਕਹਿ ਕੇ ਆਪਣੇ ਕੰਮ ਵੱਲ ਤੁਰ ਪਿਆ ।

 

ਤੁਰਦਿਆਂ ਏਸ ਮੁਲਾਕਾਤ ਵਿੱਚੋਂ ਉੱਠੇ ਸਵਾਲ ਮੇਰੇ ਜ਼ਿਹਨ ਚ ਕਾਫੀ ਡੂੰਘੇ ਹੋ ਨਿਬੜੇ ਅਤੇ ਮੇਰੇ ਆਸ- ਪਾਸ ਦੀਆਂ ਕਿੰਨੀਆਂ ਹੀ ਕਹਾਣੀਆਂ ਮੈਨੂੰ ਸਾਫ ਦਿਖਣ ਲੱਗੀਆਂ ।

ਮਿਲਦੇ ਹਾਂ ਅਗਲੇ ਹਫਤੇ ਅਗਲੀ ਮੁਲਾਕਾਤ ਨਾਲ …………………….॥

 

ਚਲਦਾ ………….॥

……,.. continue

 

ਕਿਰਪਾ ਕਰਕੇ ਚੰਗਾ ਚਾਹੇ ਮਾੜਾ ਕਮੈਂਟ ਜ਼ਰੂਰ ਕਰਿਉ ।

ਕਿਸੇ ਵੀਰ ਜਾਂ ਭੈਣ ਨੇਂ ਸੁਝਾਅ ਦੇਣਾਂ ਹੋਵੇ ਜਾਂ ਕੋਈ ਵਾਕਿਆ ਸਾਂਝਾ ਕਰਨਾਂ ਹੋਵੇ ਤਾਂ ਮੈਸੇਜ ਜ਼ਰੂਰ ਕਰੋ ।

WhatsApp :

ਹੈਰੀ ਧਾਲੀਵਾਲ : +1 2049628325

 

✍🏽 ਹੈਰੀ ਧਾਲੀਵਾਲ ✍🏽
✍🏽 13 ਮਈ 2023✍🏽

Add comment

Comments

Aman
a year ago

👌

G Kaur Dhindsa
a year ago

It’s reality. As we live in 20 century but still these things are present in our community. I think 80% girls face this and doesn’t matter how they feel. But girls accept decisions to make and see happy their relations .

Love dhaliwal
a year ago

Waiting for next week 🥲