ਮਿਸਡ ਮੀਟਿੰਗ ( ਉਹਦੀ ਚੁੱਪ ਬੋਲਦੀ ਸੀ ) ਚੈਪਟਰ -6

Published on 3 July 2023 at 23:40

ਮੈਂ ਸੋਚ ਰਿਹਾ ਸੀ ਕਲ ਮਿਲਕੇ ਕੁੱਝ ਪੁਰਾਣੀਆ ਗੱਲਾਂ ਕਰਾਂਗੇ, ਓਹੀ ਸਵਾਲ - ਉਹਦਾ ਮੈਨੂੰ ਸ਼ਿਵ ਕਹਿ ਕੇ ਛੇੜਨਾਂ, ਕੀ ਲਿਖਾਂ ਮੈਂ ਓਸ ਲਈ ਚੱਲ ਕੱਲ ਨੂੰ ਗ਼ੌਰ ਰਖੂੰਗਾ ਕੀ ਲਿਖ ਸਕਦਾਂ । ਅਜੇ ਉਹਨੂੰ ਦੱਸਣਾ ਵੀ ਆ ਕਿ ਮੇਰੇ ਲਈ ਦੋਸਤ ਦੀ ਅਹਿਮੀਅਤ ਕੀ ਹੈ । ਜਦੋਂ ਵੀ ਉਹਦੀ ਕਹਾਣੀ ਅੱਗੇ ਤੋਰਦਾਂ ਤਾਂ ਪਿਛਲਾ ਸਭ ਅੱਖਾਂ ਅੱਗੇ ਆ ਕੇ ਖਲੋ ਜਾਂਦਾ ਐ  I 

ਕੁੱਝ ਰਾਹਵਾਂ ਦੇ ਸਦਕੇ …. ਕੁੱਝ ਥਾਵਾਂ ਦੇ ਸਦਕੇ,
ਚੇਤੇ ਵਿੱਚ ਹਰ ਥਾਂ ਰਹਿਣੀ …. ਕੁੱਝ ਨਾਵਾਂ ਦੇ ਸਦਕੇ ||

 

ਬੈਠੇ- ਬੈਠੇ ਇਹ ਸਤਰਾਂ ਖ਼ਬਰੇ ਕਿਵੇਂ ਦਿਮਾਗ ਵਿਚ ਆ ਗਈਆਂ ਅਤੇ ਕੁਝ ਕੁ ਪਲਾਂ ਵਿਚ ਮੇਰੀ ਜ਼ਿੰਦਗੀ ਦੇ ਬੇਸ਼-ਕੀਮਤੀ ਪਲ ਮੇਰੀਆਂ ਅੱਖਾਂ ਅੱਗੋਂ ਘੁੰਮ ਕੇ ਫੇਰ ਵਕਤ ਦੀ ਗੋਦ ਚ ਜਾ ਬੈਠੇ । ਖ਼ੈਰ ਇਹ ਸਿਰਫ ਅਨੰਤ ਦੀ ਕਹਾਣੀ ਹੈ ਮੈਂ ਬੱਸ ਇਸਦਾ ਇਕ ਗੁੰਮਨਾਮ ਪਾਤਰ ਹਾਂ ਜੋ  ਉਹਦੀ ਕਹਾਣੀ ਨੂੰ ਸ਼ਬਦਾਂ ਵਿੱਚ ਬੁਣ ਰਿਹਾਂ ਹਾਂ ।

 

ਕਹਿੰਦੇ ਹੁੰਦੇ ਆ ਜ਼ਿੰਦਗੀ ਦਾ ਕੋਈ ਭਰੋਸਾ ਨਈ ਕਿ ਅਗਲੇ ਪਲ ਵਿਚ ਕੀ ਲਕੋਈ ਬੈਠੀ ਹੋਵੇ, ਉਸ ਦਿਨ ਅਨੰਤ ਅਤੇ ਮੈਂ ਅਗਲੇ ਦਿਨ ਮਿਲਣ ਦੀ ਆਸ ਲੈ ਕੇ ਘਰ ਗਏ ਸੀ , ਕਿਉਕਿ ਸਾਨੂੰ ਛੁੱਟੀ ਸੀ। ਪਰ ਅਚਾਨਕ ਰਾਤ ਨੂੰ ਮੈਨੂੰ ਤੇਜ਼ ਬੁਖਾਰ ਹੋਇਆ ਅਤੇ ਮੈਂ ਅਗਲੇ ਦਿਨ ਉਠ ਨਹੀ ਸਕਿਆ, ਮੈਂ ਅਨੰਤ ਨੂੰ ਇਹ ਗੱਲ ਦੱਸਣਾ ਹੀ ਚਾਹੁੰਦਾ ਸੀ ਕਿ ਮੈਨੂੰ ਉਸਦੀ ਇੰਸਟਾਗ੍ਰਾਮ ਰਿਕੁਐਸਟ ਚੇਤੇ ਆਈ । ਰਿਕੁਐਸਟ ਅਸੈਪਟ ਕਰਕੇ ਮੈਂ ਉਸਨੂੰ ਮੈਸੇਜ਼ ਵੀ ਭੇਜ ਦਿੱਤਾ ਕਿ ਮਾਫ਼ ਕਰਨਾਂ ਮੈਂ ਅੱਜ ਨਹੀਂ ਆ ਸਕਦਾ ਪਰ ਮੇਰਾ ਬਹੁਤ ਦਿਲ ਸੀ ਮਿਲਣ ਦਾ ।

 

ਉਸਦਾ ਰਿਪਲਾਈ ਆਇਆ ਕਿ ਮੈਂ ਵੀ ਅੱਜ ਸਤਨਾਮ ਦੇ ਘਰ ਜਾਣਾ ਹੈ , ਕੁੱਝ ਸਮਾਨ ਓਧਰ ਰਹਿ ਗਿਆ ਸੀ ਅਤੇ ਸਤਨਾਮ ਆਖਦਾ ਸੀ ਕੋਈ ਜਰੂਰੀ ਗੱਲ ਵੀ ਕਰਨੀ ਹੈ । ਸਤਨਾਮ ਦੇ ਘਰਦਿਆਂ ਨੇਂ ਪਿਛਲੇ ਮਹੀਨੇ ਮੇਰੇ ਅਤੇ ਮੇਰੇ ਪਰਿਵਾਰ ਤੇ ਪੰਜਾਬ ਵਿਚ ਪੁਲਿਸ ਰਿਪੋਰਟ ਕਾਰਵਾਈ ਸੀ ਜੋ ਅਜੇ ਤਕ ਚੱਲ ਰਹੀ ਹੈ। ਮੈਂ ਇਕ ਵਕੀਲ ਨੂੰ ਵੀ ਇਸ ਬਾਬਤ ਅੱਜ ਮਿਲਣਾਂ ਹੈ । ਸੱਚ ਮੈਂ ਤੈਨੂੰ ਦੱਸਣਾ ਭੁੱਲ ਗੀ , ਮੈਂ ਤੇ ਸਤਨਾਮ ਦੋ ਵਾਰ ਮਿਲੇ ਸੀ ਸਾਡੇ ਰਿਸ਼ਤੇ ਨੂੰ ਲੈ ਕੇ , ਉਹਦਾ ਵਰਤਾਵ ਮੈਨੂੰ ਬਦਲਿਆ ਜਿਹਾ ਲੱਗਾ । ਉਹ ਪਹਿਲਾਂ ਜਿੰਨਾ ਰੁੱਖਾ ਨਹੀਂ ਬੋਲ ਰਿਹਾ ਸੀ ਅਤੇ ਪਰ ਅੱਜ ਘਰ ਬਲਾਉਣ ਦਾ ਕਾਰਨ ਸਮਝ ਨਹੀਂ ਆ ਰਿਹਾ । ਉਸ ਆਖਿਆ ‘ਮੈਂ ਇੰਸਟਾਗ੍ਰਾਮ ਘਟ ਚਲਾਉਂਦੀ ਹਾਂ , ਵਟਸਐਪ ਕਰ ਮੈਨੂੰ ਯਾ ਨੰਬਰ ਭੇਜ ਮੈਂ ਕਰਦੀ ਆ ‘ ਕਹਿ ਕੇ ਐਕਟਿਵ ਸਟੇਟਸ ਪਲਾਂ ਵਿੱਚ ਆਫਲਾਈਨ ਹੋ ਗਿਆ ।

 

ਅਜੇ ਤਕ ਉਸ ਕੋਲ ਮੇਰਾ ਨੰਬਰ ਨਹੀਂ ਸੀ, ਉਹਨੇ ਆਪਣਾ ਨੰਬਰ ਵੀ ਮੇਰੇ ਫ਼ੋਨ ਵਿਚ ਉਸ ਦਿਨ ਸੇਵ ਕੀਤਾ ਸੀ ਜਦੋ ਪੁਲਿਸ ਸਟੇਸ਼ਨ ਜਾਣ ਲੱਗੇ ਉਸਨੂੰ ਆਪਣਾ ਫ਼ੋਨ ਨਹੀਂ ਮਿਲ ਰਿਹਾ ਸੀ , ਉਹ ਸਤਨਾਮ ਦੇ ਘਰ ਹੀ ਭੁੱਲ ਆਈ ਸੀ —- ਮੈਨੂੰ ਯਾਦ ਹੈ ਉਸਨੇ ਆਖਿਆ ਸੀ ‘ ਫ਼ੋਨ ਅੱਜ ਹੈ ਨੀ ਮੇਰੇ ਕੋਲ, ਤੇ ਅੱਜ ਕੁੱਝ ਵੀ ਹੈ ਨੀ ਮੇਰੇ ਕੋਲ 

 

ਵਟਸਐਪ ਤੇ ਹੈਲੋ ਭੇਜ ਮੈਂ ਆਰਾਮ ਕਰਨ ਲੱਗਿਆ, ਅਨੰਤ ਦਾ ਮੈਸੇਜ ਆਇਆ ਮੈਂ ਵੀਰੇ ਨੂੰ ਨਾਲ ਲੈ ਕੇ ਆਉਣ ਬਾਰੇ ਸੋਚ ਰਹੀ ਸੀ ਪਰ ਉਹਨੇ ਅੱਜ ਚਾਚੀ ਜੀ ਨੂੰ ਡਾਕਟਰ ਕੋਲ ਲੈ ਕੇ ਜਾਣਾ ਹੈ , ਫੇਰ ਤੇਰਾ ਖਿਆਲ ਆਇਆ ਬਸ 10 ਮਿੰਟ ਬਾਅਦ ਤੇਰਾ ਵੀ ਸੁਨੇਹਾ ਆ ਗਿਆ ਬਿਮਾਰ ਹੋਣ ਦਾ । ਮੈਂ ਆਖਿਆ ਚੱਲ ਮੈਂ ਆ ਜਾਂਦਾ ਹਾਂ ਫੇਰ ਕਹਿਣ ਲੱਗੀ ਨਹੀਂ ਸਤਨਾਮ ਤੈਨੂੰ ਜਾਣਦਾ ਨਹੀਂ ਪਤਾ ਨਹੀਂ ਕੀ ਸੋਚ ਲਵੇ , ਰਹਿਣ ਦੇ ਮੈਂ ਜਾ ਆਉਂਦੀ ਹਾਂ । ਘਰੋਂ ਫ਼ੋਨ ਆ ਰਿਹਾ ਮੈਂ ਬਾਅਦ ਵਿੱਚ ਮੈਸੇਜ ਕਰਦੀ ਹਾਂ ਕਹਿ ਕੇ ਗੱਲ ਖ਼ਤਮ ਹੋਈ ।


ਉਸ ਤੋਂ ਬਾਅਦ ਦਵਾਈ ਖਾਧੀ ਕਰਕੇ ਮੇਰੀ ਅੱਖ ਲੱਗ ਗਈ ਅਤੇ ਮੈਂ ਸ਼ਾਮ ਪੰਜ ਕੁ ਵਜੇ ਦੇ ਕਰੀਬ ਉਠਿਆ ਅਤੇ ਫ਼ੋਨ ਚੈੱਕ ਕੀਤਾ 119 ਮੈਸਜ ਤੇ 28 ਮਿਸਡ ਕੌਲਸ ਅਨੰਤ ਦੇ , ਨੋਟੀਫਿਕੇਸ਼ਨ ਦੇਖ ਕੇ ਹੀ ਮੈਂ ਹੈਰਾਨ ਸੀ ਕਿ ਪਤਾ ਨ੍ਹੀ ਕੀ ਗੱਲ ਹੋਣੀ ਜੋ ਐਨੇ ਮੈਸਜ ਅਤੇ ਫ਼ੋਨ ਕੀਤੇ ਹੋਏ ਆ । ਉਹਨੇ ਖ਼ਬਰੇ ਸਵੇਰ ਤੋਂ ਲੈ ਸ਼ਾਮ ਤਕ ਦਾ ਸਾਰਾ ਪਲ-ਪਲ ਜਿਵੇਂ ਮੇਰੇ ਨਾਲ ਸਾਂਝਾਂ ਕਰ ਰੱਖਿਆ ਸੀ । ਮਨ ਸਭ ਪੜ੍ਹਨ ਲਈ ਕਾਹਲਾ ਪੈ ਰਿਹਾ ਸੀ , ਪਰ ਪਹਿਲਾਂ ਮੈਂ ਫ਼ੋਨ ਕੀਤਾ ਸ਼ਾਇਦ ਉਸਦਾ ਫ਼ੋਨ ਬੰਦ ਹੋ ਚੁੱਕਾ ਸੀ ਮੈਂ ਵੋਇਸਮੇਲ ਮੈਸਜ ਛੱਡ ਦਿੱਤਾ ਕਿ ਸੋਰੀ ਯਾਰ , ਆਹ ਮੈਸਜ ਸੁਣਦੇ ਸਾਰ ਮੈਨੂੰ ਫ਼ੋਨ ਕਰੀਂ ।

 

ਇਸ ਗੱਲ ਨਾਲ ਮੈਂ ਥੋੜਾ ਨਰਵਸ ਸੀ ਅਤੇ ਕਮਰੇ ਵਿਚ ਗੇੜੇ ਕੱਢ ਦਾ ਨਾਲ- ਨਾਲ ਆਪਣੇ ਆਪ ਨੂੰ ਕੋਸ ਰਿਹਾ ਸੀ ਕਿ ਅੱਜ ਈ ਬਿਮਾਰ ਹੋਣਾ ਸੀ , ਪਤਾ ਨੀ ਕੀ ਸੋਚ ਕੇ ਨਹੀਂ ਗਿਆ ਮੈਂ । ਦਵਾਈ ਲੈ ਕੇ ਵੀ ਜਾ ਸਕਦਾ ਸੀ ਹੁਣ ਖਬਰੇ ਕਿੱਥੇ ਹੋਣੀ ਉਹ ।

 

ਆਪਣੇ ਆਪ ਨਾਲ ਇਹੋ ਜੀਆਂ ਗੱਲਾਂ ਕਰਦਾ ਮੈਂ ਮੈਸਜ ਪੜ੍ਹਨ ਲੱਗਾ ...........

 

ਚਲਦਾ ………….॥

……,.. continue

 

WhatsApp :

ਹੈਰੀ ਧਾਲੀਵਾਲ : +1 2049628325

 

✍🏽 ਹੈਰੀ ਧਾਲੀਵਾਲ ✍🏽
✍🏽 3 ਜੁਲਾਈ 2023✍🏽

 

TikTok: @lyricistharrydhaliwal
Insta: @lyricsharrydhaliwal
Snap: @lyricistharry

 

#ExploreWinnipeg #TheForks #Theforksmarket #LoveWinnipeg #WinnipegLife #WinnipegProud #OnlyInWinnipeg #Winnipeggers
#WinnipegAdventures  #WinnipegEvents  #WinnipegCulture  #WinnipegBeauty #Storyoftheday

 

Add comment

Comments

There are no comments yet.